ਆਸਟ੍ਰੇਲੀਆ ਦੇ ਮਿਲਡੂਰਾ ’ਚ ਲੱਗਿਆ ਤੀਆਂ ਦਾ ਮੇਲਾ

ਸਨਰੇਸੀਆ ਪੰਜਾਬੀ ਐਸੋਸੀਏਸ਼ਨ ਫਾਰ ਵੂਮੈਨਜ਼ ਦਾ ਉਪਰਾਲਾ

ਮੈਲਬਰਨ : ਵਿਕਟੋਰੀਆ ਦੇ ਮਿਲਡੂਰਾ ਵਿੱਚ ‘ਸਨਰੇਸੀਆ ਪੰਜਾਬੀ ਐਸੋਸੀਏਸ਼ਨ ਫਾਰ ਦਿ ਵੂਮੈਨਜ਼ ਈਵੈਂਟ ਤੀਆਂ’ ਵੱਲੋਂ ਸਨਰੇਸੀਆ ਪੰਜਾਬੀ ਐਸੋਸੀਏਸ਼ਨ ਦੀ ਪ੍ਰਧਾਨ ਸਤਵੰਤ ਕੌਰ ਰੋਜ਼ੀ ਅਤੇ ਸਮੂਹ ਨੁਮਾਇੰਦਿਆਂ ਦੇ ਸਹਿਯੋਗ ਨਾਲ ਤੀਆਂ ਦਾ ਸਫਲ ਸਮਾਗਮ ਕਰਵਾਇਆ ਗਿਆ। ਮਿਲਡੁਰਾ ਦੀ ਕੌਂਸਲਰ ਹੈਲਨ ਹੇਲੀ ਇਸ ਸਮਾਗਮ ਦੀ ਮੁੱਖ ਮਹਿਮਾਨ ਸਨ।

ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ, ਜੜ੍ਹਾਂ ਅਤੇ ਪਰੰਪਰਾਵਾਂ ਨਾਲ ਜੋੜਨ ਲਈ ਟੀਮ ਵੱਲੋਂ ਬਹੁਤ ਮਿਹਨਤ, ਸਮਰਪਣ ਅਤੇ ਨਿੱਜੀ ਸਮਾਂ ਦੇ ਕੇ ਇਹ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਔਰਤਾਂ ਅਤੇ ਬੱਚਿਆਂ ਵੱਲੋਂ ਨੱਚਣ-ਗਾਉਣ ਤੋਂ ਇਲਾਵਾ ਜੀਵਨ, ਸੱਭਿਆਚਾਰ, ਪਰਿਵਾਰ ਅਤੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੇ ਖ਼ਤਰਿਆਂ ਬਾਰੇ ਇੱਕ ਨਾਟਕ ਨੂੰ ਵੀ ਤਸਵੀਰਾਂ ਅਤੇ ਵੀਡੀਓਜ਼ ਰਾਹੀਂ ਖੂਬਸੂਰਤੀ ਨਾਲ ਦਰਸਾਇਆ ਗਿਆ।

ਇਸ ਮੌਕੇ ਮੌਜੂਦ ਮਿਲਡੁਰਾ ਦੀ ਕੌਂਸਲਰ ਹੈਲਨ ਹੇਲੀ ਨੇ ਕਿਹਾ, “ਇਸ ਤਰ੍ਹਾਂ ਦੇ ਦਿਨ ਚੋਟੀ ਦੇ ਦਸ ਕਾਰਨਾਂ ਦੀ ਸੂਚੀ ਵਿੱਚ ਹਨ ਜਿਨ੍ਹਾਂ ਕਰਕੇ ਮੈਂ ਇੱਕ ਕੌਂਸਲਰ ਬਣਨਾ ਪਸੰਦ ਕਰਦੀ ਹਾਂ।’’ ਉਹ ਫਸਟ ਨੇਸ਼ਨ ਤੋਂ ਆਪਣੀ ਦੋਸਤ ਸੋਨਝਾ ਦੇ ਨਾਲ ਇਸ ਸਮਾਗਮ ਦੀ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ।