ਮੈਲਬਰਨ : ਆਸਟ੍ਰੇਲੀਆ ਦੇ ਵਿਗਿਆਨੀਆਂ ਦੀ ਇੱਕ ਟੀਮ ਨੇ 2028 ਵਿੱਚ ਚੰਦਰਮਾ ’ਤੇ NASA ਦੇ ਮਿਸ਼ਨ ਵਿੱਚ ਸ਼ਾਮਲ ਹੋਣ ਲਈ ਇੱਕ ‘ਮੂਨ ਰੋਵਰ’ ਬਣਾਇਆ ਹੈ। NASA ਨੇ Arose ਦੇ ਆਸਟ੍ਰੇਲੀਆਈ ਰੋਬੋਟਿਕਸ ਮਾਹਰਾਂ ਨੂੰ ਚੰਦਰਮਾ ਰੋਵਰ ਬਣਾਉਣ ਲਈ ਕਿਹਾ ਸੀ। ਚਾਰ ਪਹੀਆਂ ਵਾਲਾ ਇਹ ਰੋਵਰ ਸੂਰਜੀ ਊਰਜਾ ਨਾਲ ਚੱਲੇਗਾ, ਜਿਸ ਨੂੰ ਪਰਥ ਦੇ ਵਿਗਿਆਨੀਆਂ ਵੱਲੋਂ ਧਰਤੀ ਤੋਂ ਰਿਮੋਟ ਕੰਟਰੋਲ ਕੀਤਾ ਜਾਵੇਗਾ। ਰੋਵਰ ’ਚ ਚੰਦਰਮਾ ਦੀ ਮਿੱਟੀ ਇਕੱਠੀ ਕਰਨ ਲਈ ਇੱਕ ਡੱਬਾ ਵੀ ਹੈ।
Arose ਦੀ ਲੀਡ ਇੰਜੀਨੀਅਰ ਡਾ. ਸਾਰਾ ਕੈਨਾਰਡ ਨੇ ਕਿਹਾ ਕਿ ਵਿਗਿਆਨਕ ਚਮਤਕਾਰ ਨੇ ਆਸਟ੍ਰੇਲੀਆ ਦੇ ਵਿਗਿਆਨੀਆਂ ਨੂੰ ‘ਵਿਸ਼ਵ ਪੱਧਰ’ ’ਤੇ ਲਿਆ ਦਿੱਤਾ ਹੈ। ਉਨ੍ਹਾਂ ਕਿਹਾ, ‘‘ਇਸ ‘ਮੂਨ ਰੋਵਰ’ ਦਾ ਨਾਸਾ ਦੇ ਪੇਲੋਡ ’ਚ ਜਾਣਾ ਦੁਨੀਆ ਨੂੰ ਦਿਖਾਉਂਦਾ ਹੈ ਕਿ ਅਸੀਂ ਕੀ ਕਰਨ ਦੇ ਸਮਰੱਥ ਹਾਂ।’’ ਰੂਵਰ ਦੇ ਕਈ ਕੈਮਰਿਆਂ ਤੋਂ ਵੀਡੀਓ ਫੀਡ ਨੂੰ ਧਰਤੀ ’ਤੇ ਵਾਪਸ ਭੇਜਿਆ ਜਾਵੇਗਾ।