ਸਿਡਨੀ ਦੇ ਪਾਣੀਆਂ ’ਚੋਂ ਅੱਜਕਲ੍ਹ ਕਿਉਂ ਨਿਕਲ ਰਹੀ ਹੈ ਰੌਸ਼ਨੀ? ਜਾਣੋ ਕਾਰਨ

ਮੈਲਬਰਨ : ਸਿਡਨੀ ਦੇ ਉੱਤਰੀ ਸਮੁੰਦਰੀ ਕੰਢਿਆਂ ’ਤੇ ਜਲ ਮਾਰਗ ਇੱਕ ਦੁਰਲੱਭ ਵਰਤਾਰੇ ਕਾਰਨ ਚਮਕਦਾਰ ਬਿਜਲਈ ਨੀਲੇ ਰੰਗ ਵਿੱਚ ਰੌਸ਼ਨ ਹੋ ਰਹੇ ਹਨ। Bioluminescence ਵਜੋਂ ਜਾਣਿਆ ਜਾਂਦਾ ਇਹ ਵਰਤਾਰਾ ਰਾਤ ਦੇ ਹਨੇਰੇ ਵਿੱਚ Cockle Creek ਦੇ ਪਾਣੀ ਨੂੰ ਅੱਜਕਲ੍ਹ ਨੀਲੀਆਂ ਲਕੀਰਾਂ ਨਾਲ ਰੌਸ਼ਨ ਕਰ ਰਿਹਾ ਹੈ। ਦਰਅਸਲ Bioluminescence ਉਹ ਰੌਸ਼ਨੀ ਹੈ ਜੋ ਪਾਣੀ ’ਚ ਮੌਜੂਦ ਜੀਵ-ਜੰਤੂਆਂ ਜਿਵੇਂ ਕਿ ਬੈਕਟੀਰੀਆ, ਐਲਗੀ, ਕਰਸਟੇਸ਼ੀਅਨ ਅਤੇ ਜੈਲੀਫਿਸ਼ ਵੱਲੋਂ ਛੱਡੀ ਜਾਂਦੀ ਹੈ। ਇਹ ਕੁਦਰਤੀ ਵਰਤਾਰਾ ਸਾਲ ਦੇ ਕਿਸੇ ਵੀ ਸਮੇਂ ਵਾਪਰ ਸਕਦਾ ਹੈ ਪਰ ਬਸੰਤ ਅਤੇ ਗਰਮੀਆਂ ਦੇ ਦੌਰਾਨ ਸਭ ਤੋਂ ਆਮ ਹੁੰਦਾ ਹੈ, ਜਦੋਂ ਪਾਣੀ ਗਰਮ ਹੁੰਦਾ ਹੈ। ਇਸ ਰੌਸ਼ਨੀ ਨੂੰ ਵੇਖਣ ਲਈ ਪਾਣੀ ’ਚ ਤੇਜ਼ ਵਹਾਅ ਜਾਂ ਲਹਿਰ ਦੀ ਜ਼ਰੂਰਤ ਹੁੰਦੀ ਹੈ। Bioluminescence ਦੀਆਂ ਹੋਰ ਘਟਨਾਵਾਂ 2021 ਵਿੱਚ ਸਿਡਨੀ ਦੇ ਲੈਵੈਂਡਰ ਬੇ, 2021 ਅਤੇ 2023 ਵਿੱਚ ਤਸਮਾਨੀਆ ਅਤੇ 2020 ਵਿੱਚ NSW ਦੀ ਜਰਵਿਸ ਬੇ ਵਿੱਚ ਵੇਖੀਆਂ ਗਈਆਂ ਹਨ।