ਮੈਲਬਰਨ : ਆਸਟ੍ਰੇਲੀਆ ਦੇ ਐਥਲੀਟ ਓਲੰਪਿਕ ਤੋਂ ਬਾਹਰ ਵੀ ਨਵੇਂ ਵਿਸ਼ਵ ਰਿਕਾਰਡ ਕਾਇਮ ਕਰ ਰਹੇ ਹਨ। ਦੋ ਪੇਸ਼ੇਵਰ ਗੋਤਾਖੋਰਾਂ ਨੇ ਅੱਜ ਗੋਲਡ ਕੋਸਟ ’ਤੇ ਪਾਣੀ ਦੇ ਹੇਠਾਂ ਚੱਲਣ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ। Amber Bourke ਨੇ ਆਪਣੀ ਦੂਜੀ ਕੋਸ਼ਿਸ਼ ’ਚ 112.83 ਮੀਟਰ ਪਾਣੀ ਹੇਠਾਂ ਸਾਹ ਰੋਕ ਕੇ ਤੁਰਨ ਨਾਲ ਇਹ ਵਿਸ਼ਵ ਰਿਕਾਰਡ ਬਣਾਇਆ।
ਮਰਦਾਂ ਦੀ ਸ਼੍ਰੇਣੀ ’ਚ Chris Ellem ਨੇ ਤਿੰਨ ਮਿੰਟ ਅਤੇ 40 ਸੈਕਿੰਡ ਦਾ ਸਮਾਂ ਲੈ ਕੇ 118.1 ਮੀਟਰ ਦੀ ਦੂਰੀ ਤੈਅ ਕੀਤੀ ਅਤੇ ਵਿਸ਼ਵ ਰਿਕਾਰਡ ਨੂੰ ਸੱਤ ਮੀਟਰ ਤੱਕ ਤੋੜ ਦਿੱਤਾ। ਉਸ ਨੇ ਕਿਹਾ ਕਿ ਉਸ ਨੂੰ ਇਸ ਰਿਕਾਰਡ ਬਾਰੇ ਚਾਰ ਹਫ਼ਤੇ ਪਹਿਲਾਂ ਹੀ ਪਤਾ ਲੱਗਾ ਸੀ, ਜਿਸ ਤੋਂ ਬਾਅਦ ਉਸ ਨੇ ਇਸ ਨੂੰ ਤੋੜਨ ਦਾ ਫ਼ੈਸਲਾ ਕੀਤਾ। ਹਾਲਾਂਕਿ ਇਹ ਖੇਡ ਕਮਜ਼ੋਰ ਦਿਲ ਵਾਲਿਆਂ ਲਈ ਨਹੀਂ ਹੈ। ਭਾਵੇਂ ਉਹ ਪੇਸ਼ੇਵਰ ਹੀ ਕਿਉਂ ਨਾ ਹੋਣ।