ਪੈਰਿਸ ਓਲੰਪਿਕ ਖੇਡਾਂ ’ਚ ਟੁੱਟਿਆ ਪਹਿਲਾ ਵਿਸ਼ਵ ਰਿਕਾਰਡ, ਪਰ ਆਸਟ੍ਰੇਲੀਆਈ ਤੈਰਾਕੀ ਕੋਚ ਗੁੱਸੇ ’ਚ, ਚੀਨ ਦੇ ਤੈਰਾਕ ਬਾਰੇ ਕਹਿ ਦਿੱਤੀ ਇਹ ਗੱਲ

ਮੈਲਬਰਨ : ਚੀਨ ਦੇ ਤੈਰਾਕ Pan Zhanle ਨੇ ਪੈਰਿਸ ਓਲੰਪਿਕ ਖੇਡਾਂ ਦਾ ਪਹਿਲਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਖੇਡਾਂ ਦੇ ਪੰਜਵੇਂ ਦਿਨ ਉਸ ਨੇ 46.4 ਸਕਿੰਟਾਂ 100 ਮੀਟਰ ਫ੍ਰੀਸਟਾਈਲ ਪੂਰੀ ਕਰ ਕੇ ਵਿਸ਼ਵ ਰਿਕਾਰਡ ਬਣਾਇਆ। ਦਿਲਚਸਪ ਗੱਲ ਇਹ ਹੈ ਕਿ ਉਸ ਨੇ ਦੂਜੇ ਨੰਬਰ ’ਤੇ ਰਹਿਣ ਵਾਲੇ ਆਸਟ੍ਰੇਲੀਆ ਦੇ Kyle Chalmers ਨੂੰ 1.08 ਸੈਕਿੰਡ ਨਾਲ ਹਰਾਇਆ, ਜੋ ਵੱਡੀ ਜਿੱਤ ਹੈ। ਪਿਛਲ ਰਿਕਾਰਡ ਵੀ Pan Zhanle ਦੇ ਨਾਂ ਸੀ ਜੋ 47.80 ਸੈਕਿੰਡ ਦਾ ਸੀ।

ਹਾਲਾਂਕਿ ਇਸ ਜਿੱਤ ਤੋਂ ਬਾਅਦ ਆਸਟ੍ਰੇਲੀਆ ਤੈਰਾਕੀ ਕੋਚ Brett Hawke ਗੁੱਸੇ ’ਚ ਹਨ ਅਤੇ ਉਨ੍ਹਾਂ ਨੇ Pan Zhanle ਦੀ ਤੈਰਾਕੀ ‘ਤੇ ਸਵਾਲ ਉਠਾਉਂਦੇ ਹੋਏ ਇਸ ਨੂੰ “ਮਨੁੱਖੀ ਤੌਰ ‘ਤੇ ਸੰਭਵ ਨਹੀਂ” ਦੱਸਿਆ। ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ ਤੋਂ ਪਹਿਲਾਂ 23 ਚੀਨੀ ਤੈਰਾਕਾਂ ਨੂੰ ਪਾਬੰਦੀਸ਼ੁਦਾ ਪਦਾਰਥ ਲੈਣ ਦੇ ਦੋਸ਼ ’ਚ ਖੇਡਾਂ ’ਚੋਂ ਕੱਢ ਦਿੱਤਾ ਗਿਆ ਸੀ। ਹਾਲਾਂਕਿ Pan Zhanle ਉਨ੍ਹਾਂ ’ਚੋਂ ਇੱਕ ਨਹੀਂ ਸੀ।

ਹਾਲਾਂਕਿ ਚਾਂਦੀ ਦਾ ਤਗਮਾ ਜਿੱਤਣ ਵਾਲੇ Kyle Chalmers ਨੇ ਖੇਡ ਦੀ ਅਖੰਡਤਾ ‘ਤੇ ਭਰੋਸਾ ਜਤਾਇਆ ਹੈ Pan Zhanle ਨੂੰ ਵਿਸ਼ਵ ਰਿਕਾਰਡ ਤੋੜਨ ਵਾਲੀ ਤੈਰਾਕੀ ਲਈ ਵਧਾਈ ਦਿੱਤੀ ਹੈ। Chalmers ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਪੈਨ ਦਾ ਰਿਕਾਰਡ ਸਾਫ਼ ਹੈ ਅਤੇ ਉਹ ਸੋਨੇ ਦੇ ਤਗਮੇ ਦਾ ਹੱਕਦਾਰ ਹੈ।