ਮੈਲਬਰਨ : Super Cheap Auto ’ਚ ਵੇਚੇ ਗਏ ਟਰਾਲੀ ਜੈਕ ਨੂੰ ਇਸ ਚਿੰਤਾ ਦੇ ਮੱਦੇਨਜ਼ਰ ਵਾਪਸ ਬੁਲਾਇਆ ਗਿਆ ਹੈ ਕਿ ਇਹ ਡਿੱਗ ਸਕਦਾ ਹੈ, ਜਿਸ ਨਾਲ ਗੱਡੀ ਇਸ ਹੇਠਾਂ ਕੰਮ ਕਰ ਰਹੇ ਵਿਅਕਤੀ ’ਤੇ ਡਿੱਗ ਸਕਦੀ ਹੈ। ਪ੍ਰੋਡਕਟ ਸੇਫਟੀ ਆਸਟ੍ਰੇਲੀਆ ਨੇ ਕਿਹਾ ਕਿ ਜੇ ਜੈਕ ਟੁੱਟ ਜਾਂਦਾ ਹੈ ਤਾਂ ਗੱਡੀ ਇਸ ਹੇਠਾਂ ਕੰਮ ਕਰ ਰਹੇ ਵਿਅਕਤੀ ’ਤੇ ਡਿੱਗ ਸਕਦੀ ਹੈ ਅਤੇ ਗੰਭੀਰ ਸੱਟ ਲੱਗਣ ਜਾਂ ਮੌਤ ਹੋਣ ਦਾ ਖਤਰਾ ਹੈ।
ਰੀਕਾਲ ਕੀਤੇ ਜੈਕ ’ਚ Supercheap Auto ਦੇ ToolPro ਬ੍ਰਾਂਡ ਨਾਲ ਸਬੰਧਤ ਹੈ। ਪ੍ਰਭਾਵਿਤ ਜੈਕ Low-profile trolley jack ਹਨ ਜਿਨ੍ਹਾਂ ਨੂੰ 1600 ਕਿਲੋਗ੍ਰਾਮ ਰੇਟ ਕੀਤਾ ਗਿਆ ਹੈ। ਨੰਬਰ “TH202311” ਤੋਂ ਸ਼ੁਰੂ ਹੋਣ ਵਾਲੇ ਬੈਚਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ, ਅਤੇ ਇਹ 9 ਜਨਵਰੀ ਤੋਂ 1 ਮਈ, 2024 ਦੇ ਵਿਚਕਾਰ ਵੇਚੇ ਗਏ ਸਨ। ਪ੍ਰੋਡਕਟ ਸੇਫਟੀ ਆਸਟ੍ਰੇਲੀਆ ਨੇ ਕਿਹਾ ਕਿ ਖ਼ਰੀਦਦਾਰਾਂ ਨੂੰ ਤੁਰੰਤ ਉਤਪਾਦ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਆਪਣੇ ਜੈਕ ਦੇ ਨਿਰਮਾਣ ਬੈਚ ਦੀ ਜਾਂਚ ਕਰਨੀ ਚਾਹੀਦੀ ਹੈ।