ਵਿਸ਼ਵ ਪੱਧਰੀ IT Outage ਤੋਂ ਬਾਅਦ ਆਸਟ੍ਰੇਲੀਆ ਦੇ ਹਵਾਈ ਅੱਡਿਆਂ ’ਤੇ ਮੁੜ ਸ਼ੁਰੂ ਹੋਈਆਂ ਫ਼ਲਾਈਟਸ

ਮੈਲਬਰਨ : ਦੁਨੀਆ ਭਰ ’ਚ ਹੁਣ ਤਕ ਦੇ ਸਭ ਤੋਂ ਵੱਡੇ IT Outage ਤੋਂ ਇਕ ਦਿਨ ਬਾਅਦ ਆਸਟ੍ਰੇਲੀਆ ਦੇ ਹਵਾਈ ਅੱਡੇ ਆਨਲਾਈਨ ਵਾਪਸ ਆ ਗਏ ਹਨ। ਸਿਡਨੀ, ਮੈਲਬਰਨ ਅਤੇ ਬ੍ਰਿਸਬੇਨ ਹਵਾਈ ਅੱਡੇ ਅੱਜ ਆਮ ਵਾਂਗ ਕੰਮ ਕਰ ਰਹੇ ਹਨ। Jetstar, Qantas ਅਤੇ Virgin ਸਮੇਤ ਪ੍ਰਮੁੱਖ ਕੈਰੀਅਰ ਮੁਸਾਫ਼ਰਾਂ ਨੂੰ ਪ੍ਰੋਸੈਸ ਕਰਨ ਦੇ ਯੋਗ ਹਨ। ਹਾਲਾਂਕਿ ਹਵਾਈ ਅੱਡਿਆਂ ਨੇ ਮੁਸਾਫ਼ਰਾਂ ਨੂੰ ਉਨ੍ਹਾਂ ਦੇ ਸਫ਼ਰ ’ਚ ਥੋੜ੍ਹਾ ਸਬਰ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਦੇਰੀ ਜਾਰੀ ਰਹਿ ਸਕਦੀ ਹੈ। IT Outage ਹੋਣ ਨਾਲ ਰੀਜਨਲ ਏਅਰਲਾਈਨ REX ਪ੍ਰਭਾਵਿਤ ਨਹੀਂ ਹੋਈ ਹੈ। ਕੁਝ ਜੈੱਟਸਟਾਰ ਉਡਾਣਾਂ ਅਜੇ ਵੀ ਬੰਦ ਹੋਣ ਨਾਲ ਪ੍ਰਭਾਵਿਤ ਹੋ ਰਹੀਆਂ ਹਨ, ਹਾਲਾਂਕਿ, ਜ਼ਿਆਦਾਤਰ ਅੱਜ ਸੰਚਾਲਨ ਕਰਨ ਦੇ ਯੋਗ ਹੋਣਗੀਆਂ। ਹਵਾਈ ਅੱਡੇ ਅਤੇ ਏਅਰਲਾਈਨ IT ਪ੍ਰਣਾਲੀਆਂ ਸ਼ੁੱਕਰਵਾਰ ਨੂੰ ਬੰਦ ਹੋ ਗਈਆਂ ਸਨ, ਜਿਸ ਕਾਰਨ ਜਹਾਜ਼ਾਂ ਨੂੰ ਜ਼ਮੀਨ ’ਤੇ ਖੜ੍ਹਾ ਦਿੱਤਾ ਗਿਆ ਅਤੇ ਹਜ਼ਾਰਾਂ ਮੁਸਾਫ਼ਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਸਾਈਬਰ ਸਕਿਓਰਿਟੀ ਫਰਮ ਕ੍ਰਾਊਡਸਟ੍ਰਾਈਕ ਨੇ ਕਿਹਾ ਕਿ ਇਹ ਸਮੱਸਿਆ ਉਦੋਂ ਆਈ ਜਦੋਂ ਉਸ ਨੇ ਮਾਈਕ੍ਰੋਸਾਫਟ ਵਿੰਡੋਜ਼ ਚਲਾ ਰਹੇ ਕੰਪਿਊਟਰਾਂ ‘ਤੇ ਖਰਾਬ ਅਪਡੇਟ ਇੰਸਟਾਲ ਕਰ ਦਿੱਤਾ ਗਿਆ।