ਭਾਰਤੀ ਨਿੱਡਰ ਅਤੇ ਹੌਂਸਲੇ ਵਾਲੇ ਹਨ – ਦੇਖੋ ਕਿਉਂ ਕਿਹਾ ਆਸਟ੍ਰੇਲੀਅਨ ਕੁੜੀ  Bree Steele ਨੇ ? – ਵੇਖੋ ਵੀਡੀਓ

ਮੈਲਬਰਨ : ਆਸਟ੍ਰੇਲੀਆ ਦੀ ਇਕ ਪੋਡਕਾਸਟਰ Bree Steele ਨੇ ਭਾਰਤੀਆਂ ਨੂੰ ਦੁਨੀਆ ਦੇ ਸਭ ਤੋਂ ਨਿੱਡਰ ਅਤੇ ਹੌਂਸਲੇ ਵਾਲੇ ਲੋਕ ਦੱਸਿਆ ਹੈ। ਦਰਅਸਲ ਉਹ ਮੁੰਬਈ ‘ਚ ਭਾਰੀ ਮੀਂਹ ਦੌਰਾਨ ਸੜਕਾਂ ਨਦੀਆਂ ‘ਚ ਬਦਲਣ ਦੇ ਬਾਵਜੂਦ ਉਸ ਦੇ Uber Driver ਵੱਲੋਂ ਉਸ ਨੂੰ ਏਅਰਪੋਰਟ ਤਕ ਸਮੇਂ ਸਿਰ ਪਹੁੰਚਾਉਣ ਲਈ ਉਸ ਦੀ ਤਾਰੀਫ਼ਾਂ ਦੇ ਪੁਲ਼ ਬੰਨ੍ਹ ਰਹੀ ਸੀ।

Bree Steele ਵੱਲੋਂ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਵੀਡੀਓ ਦੇ ਅਨੁਸਾਰ, ਉਸ ਦੇ Uber ਡਰਾਈਵਰ ਨੇ ਮੀਂਹ ਅਤੇ ਮੁੰਬਈ ਦੀਆਂ ਸੜਕਾਂ ‘ਤੇ ਹੜ੍ਹ ਦੇ ਬਾਵਜੂਦ ਤੜਕੇ 3 ਵਜੇ ਉਸ ਨੂੰ ਹਵਾਈ ਅੱਡੇ ‘ਤੇ ਪਹੁੰਚਾਇਆ। ਸੜਕਾਂ ਦੇ ਹਾਲਾਤ ਅਤੇ ਡਰਾਈਵਰ ਦੇ ਹੁਨਰ ਤੋਂ ਹੌਰਾਨ ਦਿਸ ਰਹੀ Bree ਨੇ ਕਿਹਾ, ‘‘ਇਹ ਸਿਰਫ ਭਾਰਤ ਵਿੱਚ ਹੀ ਹੋ ਸਕਦਾ ਹੈ!’’ ਉਸ ਨੇ ਕਿਹਾ ਕਿ ਕਾਰ ਦੇ ਪਹੀਏ ਪਾਣੀ ’ਚ ਪੂਰੇ ਡੁੱਬੇ ਹੋਏ ਸਨ ਪਰ ਡਰਾਈਵਰ ਕਹਿ ਰਿਹਾ ਸੀ, ‘‘ਕੋਈ ਬਾਤ ਨਹੀਂ।’’

ਨਾਲ ਹੀ ਉਸ ਨੇ ਪ੍ਰਮੁੱਖ ਜੰਕਸ਼ਨਾਂ ਦਾ ਪ੍ਰਬੰਧਨ ਕਰਨ ਅਤੇ ਅੱਧੀ ਰਾਤ ਨੂੰ ਵੀ ਟ੍ਰੈਫਿਕ ਅਤੇ ਹੜ੍ਹ ਦੇ ਪਾਣੀ ’ਚੋਂ ਡਰਾਈਵਰਾਂ ਦਾ ਮਾਰਗ ਦਰਸ਼ਨ ਕਰਨ ਲਈ ਸਥਾਨਕ ਲੋਕਾਂ ਦੀ ਸ਼ਲਾਘਾ ਕੀਤੀ, ਜੋ ਵੀਡੀਓ ’ਚ ਉਸ ਦੇ ਡਰਾਈਵਰ ਨੂੰ, ‘ਨਿਕਲ, ਨਿਕਲ, ਨਿਕਲ’ ਕਹਿ ਰਹੇ ਸਨ।

ਫਿਰ ਉਸ ਨੇ ਆਪਣੇ ਸਫ਼ਰ ਦੀ ਇੱਕ ਕਲਿੱਪ ਵੀ ਦਿਖਾਈ, ਜਿਸ ’ਚ ਪਾਣੀ ਸੜਕਾਂ ’ਤੇ ਛੱਲਾਂ ਮਾਰਦਾ ਦਿਸ ਰਿਹਾ ਸੀ ਅਤੇ ਪਿਛਲੀ ਸੀਟ ‘ਤੇ ਬੈਠੀ Bree ਹੈਰਾਨ-ਪ੍ਰੇਸ਼ਾਨ ਦਿਸ ਰਹੀ ਸੀ। ਵੀਡੀਓ ’ਤੇ ਲੋਕਾਂ ਦੀਆਂ ਦਿਲਚਸਪ ਟਿੱਪਣੀਆਂ ਵੀ ਪੜ੍ਹਨ ਨੂੰ ਮਿਲ ਰਹੀਆਂ ਹਨ। ਇੱਕ ਨੇ ਲਿਖਿਆ ਹੈ, ‘‘ਜੇਕਰ ਕਪਤਾਨ ਮੁੰਬਈ ਦਾ ਹੁੰਦਾ ਤਾਂ ਟਾਈਟੈਨਿਕ ਨੂੰ ਬਚਾਇਆ ਜਾ ਸਕਦਾ ਸੀ।’’

https://www.facebook.com/reel/1167069784345587