ਜਾਸੂਸੀ ਦੇ ਮਾਮਲੇ ’ਚ ਰੂਸ ਤੇ ਆਸਟ੍ਰੇਲੀਆ ਆਹਮੋ-ਸਾਹਮਣੇ, ਜਾਣੋ, ਰੂਸ ਦੀ ਆਲੋਚਨਾ ਦਾ PM Albanese ਨੇ ਕੀ ਦਿੱਤਾ ਜਵਾਬ

ਮੈਲਬਰਨ : ਰੂਸੀ ਮੂਲ ਦੀ ਆਸਟ੍ਰੇਲੀਆਈ ਫ਼ੌਜੀ ਕੀਰਾ ਕੋਰੋਲੇਵ (40) ਅਤੇ ਉਸ ਦੇ ਪਤੀ ਇਗੋਰ ਕੋਰੋਲੇਵ (62) ਨੂੰ ਆਸਟ੍ਰੇਲੀਆ ’ਚ ਜਾਸੂਸੀ ਕਰਨ ਦੇ ਦੋਸ਼ਾਂ ਹੇਠ ਬ੍ਰਿਸਬੇਨ ਤੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ ਆਹਮੋ-ਸਾਹਮਣੇ ਹੋ ਗਏ ਹਨ। ਆਸਟ੍ਰੇਲੀਆ ਵਿਚ ਰੂਸੀ ਅੰਬੈਸੀ ਨੇ ਇਨ੍ਹਾਂ ਗ੍ਰਿਫਤਾਰੀਆਂ ਨੂੰ ਰੂਸ ਵਿਰੋਧੀ ਪ੍ਰਚਾਰ ਕਰਾਰ ਦਿੱਤਾ ਹੈ। ਰੂਸੀ ਅੰਬੈਸੀ ਨੇ ਕੋਰੋਲੇਵ ਦੀ ਸਥਿਤੀ ਬਾਰੇ ਜਾਣਕਾਰੀ ਮੰਗੀ ਹੈ ਅਤੇ ਕੌਂਸਲਰ ਸਹਾਇਤਾ ‘ਤੇ ਵਿਚਾਰ ਕਰ ਰਿਹਾ ਹੈ।ਜਦੋਂ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਦੂਜੇ ਦੇਸ਼ਾਂ ਦੇ ਮਾਮਲਿਆਂ ਵਿਚ ਰੂਸ ਦੀ ਦਖਲਅੰਦਾਜ਼ੀ ਦੀ ਨਿੰਦਾ ਕੀਤੀ ਹੈ। PM Albanese ਨੇ ਜਾਸੂਸੀ ਦੇ ਦੋਸ਼ ‘ਚ ਦੋ ਸਾਬਕਾ ਰੂਸੀ ਨਾਗਰਿਕਾਂ ਦੀ ਗ੍ਰਿਫਤਾਰੀ ਦੀ ਰੂਸ ਦੀ ਆਲੋਚਨਾ ਨੂੰ ਖਾਰਜ ਕਰਦੇ ਹੋਏ ਕ੍ਰੇਮਲਿਨ ਨੂੰ ‘ਪਿੱਛੇ ਹਟਣ’ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ’ਤੇ ਕਈ ਦੇਸ਼ਾਂ ਨੇ ਪਹਿਲਾਂ ਵੀ ਜਾਸੂਸੀ ਦੇ ਇਲਜ਼ਾਮ ਲਗਾਏ ਹਨ ਅਤੇ ਇਸ ਦੇਖਦੇ ਹੋਏ ਰੂਸ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।