ਆਸਟ੍ਰੇਲੀਆ ‘ਚ ਅਪਰਾਧਾਂ ਨਾਲ ਸਭ ਤੋਂ ਜ਼ਿਆਦਾ ਪੀੜਤ ਸਟੇਟ ਦਾ ਨਾਂ ਆਇਆ ਸਾਹਮਣੇ, ਇੱਕ ਸਾਲ ਦੌਰਾਨ 300,000 ਲੋਕ ਹੋਏ ਅਪਰਾਧਾਂ ਦਾ ਸ਼ਿਕਾਰ

ਮੈਲਬਰਨ : ਕੁਈਨਜ਼ਲੈਂਡ ’ਤੇ ‘ਆਸਟ੍ਰੇਲੀਆ ਦੀ ਅਪਰਾਧ ਰਾਜਧਾਨੀ’ ਹੋਣ ਦਾ ਦਾਗ਼ ਲੱਗਾ ਹੈ, ਜਿੱਥੇ ਕਿਸੇ ਵੀ ਸਟੇਟ ਜਾਂ ਟੈਰੀਟਰੀ ਵਿੱਚੋਂ ਅਪਰਾਧ ਦੇ ਸਭ ਤੋਂ ਵੱਧ ਪੀੜਤ ਦਰਜ ਕੀਤੇ ਗਏ ਹਨ। ਸਿਰਫ਼ ਪਿਛਲੇ ਸਾਲ ਕੁਈਨਜ਼ਲੈਂਡ ’ਚ ਲਗਭਗ 300,000 ਲੋਕ ਅਪਰਾਧ ਦਾ ਸ਼ਿਕਾਰ ਹੋਏ, ਜਦੋਂ ਕਿ ਕਾਰ ਚੋਰੀ ਅਤੇ ਘਰੇਲੂ ਹਮਲੇ ਰਿਕਾਰਡ ਪੱਧਰ ‘ਤੇ ਹਨ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ ਦੇ ਨਵੇਂ ਅੰਕੜਿਆਂ ਮੁਤਾਬਕ 2023 ‘ਚ 58,479 ਹਮਲੇ ਅਤੇ 49,490 ਘਰਾਂ ਅੰਦਰ ਜ਼ਬਰਦਸਤੀ ਵੜਨ ਦੇ ਮਾਮਲੇ ਸਾਹਮਣੇ ਆਏ।

ਘੱਟੋ-ਘੱਟ 18,210 ਕਾਰਾਂ ਚੋਰੀ ਦੀਆਂ ਘਟਨਾਵਾਂ ਵਾਪਰੀਆਂ। ਅੰਕੜਿਆਂ ਵਿਚ ਪਾਇਆ ਗਿਆ ਕਿ ਕੁਈਨਜ਼ਲੈਂਡ ਵਿਚ ਅਪਰਾਧ ਦੀ ਦਰ NSW ਦੇ ਮੁਕਾਬਲੇ 12 ਪ੍ਰਤੀਸ਼ਤ ਵੱਧ ਸੀ, ਜਿਸ ਦੀ ਆਬਾਦੀ ਕੁਈਨਜ਼ਲੈਂਡ ਦੇ 5.5 ਮਿਲੀਅਨ ਵਸਨੀਕਾਂ ਦੇ ਮੁਕਾਬਲੇ 8.4 ਮਿਲੀਅਨ ਹੈ। ਕੁਈਨਜ਼ਲੈਂਡ ਸਰਕਾਰ ਨੇ ਅਪਰਾਧ ਦੇ ਪੀੜਤਾਂ ਲਈ ਇੱਕ ਨਵਾਂ ਸਹਾਇਤਾ ਪੈਕੇਜ ਪੇਸ਼ ਕੀਤਾ ਹੈ ਜੋ ਅੱਜ ਤੋਂ ਲਾਗੂ ਹੋਵੇਗਾ। ਉਪਾਵਾਂ ਵਿੱਚ ਉਨ੍ਹਾਂ ਪੀੜਤਾਂ ਲਈ ਮੁਫਤ ਸਲਾਹ ਅਤੇ ਵਿੱਤੀ ਸਹਾਇਤਾ ਉਪਲਬਧ ਹੈ ਜਿਨ੍ਹਾਂ ਨੇ ਵਧੇਰੇ ਹਿੰਸਕ ਅਪਰਾਧਾਂ ਦਾ ਅਨੁਭਵ ਕੀਤਾ ਹੈ।