ਮੈਲਬਰਨ : ਵਿਕਟੋਰੀਆ ਦੇ ਸਾਊਥ ’ਚ ਸਥਿਤ ਗ੍ਰੇਟ ਓਟਵੇ ਨੈਸ਼ਨਲ ਪਾਰਕ ਵਿਚ ਇਕ ਸਮੁੰਦਰੀ ਕੰਢੇ ਨੇੜੇ ਪੈਦਲ ਚੱਲਣ ਵਾਲੇ ਟਰੈਕ ‘ਤੇ ਦੋ ਲੋਕਾਂ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਰਾਹਗੀਰ ਨੇ ਸ਼ੁੱਕਰਵਾਰ ਸਵੇਰੇ 10:45 ਵਜੇ ਦੇ ਕਰੀਬ ਰੈਕ ਬੀਚ ਨੇੜੇ ਇਕ ਆਦਮੀ ਅਤੇ ਔਰਤ ਦੀਆਂ ਲਾਸ਼ਾਂ ਵੇਖੀਆਂ। ਪੁਲਿਸ ਇਸ ਸਮੇਂ ਇਸ ਪ੍ਰਸਿੱਧ ਸੈਰ-ਸਪਾਟਾ ਸਥਾਨ ‘ਤੇ ਹੈ ਅਤੇ ਗੇਲੀਬ੍ਰਾਂਡ ਲੋਅਰ ਦੇ ਇੱਕ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਹੈ।
ਪੁਲਿਸ ਨੇ ਇਕ ਬਿਆਨ ‘ਚ ਕਿਹਾ ਕਿ ਇਸ ਸ਼ੁਰੂਆਤੀ ਪੜਾਅ ‘ਤੇ ਪੁਲਿਸ ਘਟਨਾ ਦੇ ਸਬੰਧ ‘ਚ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੀ ਹੈ। ਮੌਤਾਂ ਦੇ ਆਲੇ-ਦੁਆਲੇ ਦੇ ਹਾਲਾਤ ਅਜੇ ਨਿਰਧਾਰਤ ਨਹੀਂ ਕੀਤੇ ਗਏ ਹਨ। ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕ੍ਰਾਈਮ ਸਟਾਪਰਜ਼ ਨੂੰ 1800 333 000 ‘ਤੇ ਕਾਲ ਕਰੇ।