Jetstar ਨੇ 15ਵੀਂ ਵਰ੍ਹਗੰਢ ’ਤੇ ਲਾਈ ਸਸਤੀਆਂ ਟਿਕਟਾਂ ਦੀ ਸੇਲ, ਨਿਊਜ਼ੀਲੈਂਡ ਤੋਂ ਆਸਟ੍ਰੇਲੀਆ 170 ਡਾਲਰ ਦਾ ਸਫਰ

ਮੈਲਬਰਨ : ਆਸਟ੍ਰੇਲੀਆਈ ਏਅਰਲਾਈਨ Jetstar ਨਿਊਜ਼ੀਲੈਂਡ ਦੇ ਗਾਹਕਾਂ ਲਈ ਹਜ਼ਾਰਾਂ ਟਿਕਟਾਂ ਦੀ ਸੇਲ ਲਗਾ ਕੇ ਆਪਣੇ 15 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੀ ਹੈ। ਆਕਲੈਂਡ ਅਤੇ ਸਿਡਨੀ, ਗੋਲਡ ਕੋਸਟ, ਮੈਲਬਰਨ ਜਾਂ ਰਾਰੋਟੋਂਗਾ ਵਿਚਕਾਰ ਉਡਾਣਾਂ 169 ਡਾਲਰ ਜਾਂ ਇਸ ਤੋਂ ਘੱਟ ਦੀ ਪੇਸ਼ਕਸ਼ ’ਤੇ ਹਨ, ਜਦੋਂ ਕਿ ਡੋਮੈਸਟਿਕ ਰੂਟ 29 ਡਾਲਰ ਤੋਂ ਸ਼ੁਰੂ ਹੋਣਗੇ। ਇਹ ਉਹੀ ਕੀਮਤ ਹੈ ਜੋ 2009 ਵਿਚ ਪੇਸ਼ ਕੀਤੀ ਗਈ ਵਿਕਰੀ ਕੀਮਤ ਸੀ। ਜੈੱਟਸਟਾਰ ਦੀ ਨਿਊਜ਼ੀਲੈਂਡ ਮੁਖੀ ਸ਼ੈਲੀ ਮਸਕ ਨੇ ਕਿਹਾ, ‘‘ਜਦੋਂ ਅਸੀਂ Jetstar ਨੂੰ ਲਾਂਚ ਕੀਤਾ ਸੀ ਤਾਂ ਅਸੀਂ 29 ਡਾਲਰ ਦੇ ਕਿਰਾਏ ਦੀ ਪੇਸ਼ਕਸ਼ ਕੀਤੀ ਸੀ – ਅਤੇ 15 ਸਾਲ ਬਾਅਦ, ਸਾਡੇ ਜਨਮਦਿਨ ਦਾ ਕਿਰਾਇਆ ਓਨਾ ਹੀ ਘੱਟ ਹੈ।’’

ਜੈੱਟਸਟਾਰ ਦੀ 15 ਵੀਂ ਜਨਮਦਿਨ ਦੀ ਸੇਲ ਵਿੱਚ ਹੇਠ ਲਿਖੀਆਂ ਪੇਸ਼ਕਸ਼ਾਂ ਸ਼ਾਮਲ ਹਨ:

ਡੋਮੈਸਟਿਕ

  • ਆਕਲੈਂਡ ਤੋਂ ਕ੍ਰਾਈਸਟਚਰਚ ਤੱਕ 29 ਡਾਲਰ ਤੋਂ
  • ਆਕਲੈਂਡ ਤੋਂ ਵੈਲਿੰਗਟਨ ਤੱਕ 29 ਡਾਲਰ ਤੋਂ
  • ਵੈਲਿੰਗਟਨ ਤੋਂ ਕੁਈਨਜ਼ਟਾਊਨ ਤੱਕ 38 ਡਾਲਰ ਤੋਂ
  • ਆਕਲੈਂਡ ਤੋਂ ਕੁਈਨਜ਼ਟਾਊਨ ਲਈ 55 ਡਾਲਰ ਤੋਂ

ਇੰਟਰਨੈਸ਼ਨਲ

  • ਆਕਲੈਂਡ ਤੋਂ ਸਿਡਨੀ ਲਈ 135 ਡਾਲਰ ਤੋਂ
  • ਆਕਲੈਂਡ ਤੋਂ ਗੋਲਡ ਕੋਸਟ ਤੱਕ 169 ਡਾਲਰ ਤੋਂ
  • ਆਕਲੈਂਡ ਤੋਂ ਮੈਲਬਰਨ (ਤੁਲਾਮਾਰੀਨ) ਤੱਕ 169 ਡਾਲਰ ਤੋਂ
  • ਆਕਲੈਂਡ ਤੋਂ ਰਾਰੋਟੋਂਗਾ ਲਈ 169 ਡਾਲਰ ਤੋਂ

ਪੇਡ ਕਲੱਬ ਜੈੱਟਸਟਾਰ ਮੈਂਬਰਸ਼ਿਪ ਪ੍ਰੋਗਰਾਮ ਦੇ ਗਾਹਕਾਂ ਲਈ ਇਹ ਕਿਰਾਏ ਪਹਿਲਾਂ ਤੋਂ ਲਾਗੂ ਹਨ, ਜੋ ਗੈਰ-ਮੈਂਬਰਾਂ ਲਈ ਅੱਜ ਅੱਧੀ ਰਾਤ ਤੋਂ ਉਪਲਬਧ ਹੋਣਗੇ। ਇਸ ਤੋਂ ਬਾਅਦ ਉਹ 11 ਜੂਨ ਨੂੰ ਰਾਤ 11:59 ਵਜੇ ਤੱਕ ਪੇਸ਼ਕਸ਼ ’ਤੇ ਰਹਿਣਗੇ।