ਏਅਰ ਨਿਊਜ਼ੀਲੈਂਡ ਨੇ ਲਗੇਜ ਅਤੇ ਪਾਲਤੂ ਜਾਨਵਰਾਂ ਲੈ ਕੇ ਜਾਣ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ, ਓਵਰਵੇਟ ਲਈ ਫੀਸ ਹੋਈ ਦੁੱਗਣੀ

ਮੈਲਬਰਨ: ਏਅਰ ਨਿਊਜ਼ੀਲੈਂਡ ਨੇ ਪ੍ਰੀ-ਪੇਡ, ਵਾਧੂ ਅਤੇ ਓਵਰਵੇਟ ਬੈਗੇਜ ਦੇ ਨਾਲ-ਨਾਲ ਘਰੇਲੂ ਪਾਲਤੂ ਜਾਨਵਰਾਂ ਦੀ ਢੋਆ-ਢੁਆਈ ਲਈ ਆਪਣੀ ਫੀਸ ਵਧਾ ਦਿੱਤੀ ਹੈ।

ਡੋਮੈਸਟਿਕ: ਇੱਕ ਪ੍ਰੀ-ਪੇਡ ਬੈਗ ਲਈ ਹੁਣ 35 ਡਾਲਰ ਤੋਂ ਵੱਧ ਕੇ 45 ਡਾਲਰ ਦੀ ਫ਼ੀਸ ਲੱਗੇਗੀ ਹੈ; ਵਾਧੂ ਸਾਮਾਨ ਦੀ ਫੀਸ 45 ਡਾਲਰ ਤੋਂ ਵਧਾ ਕੇ 60 ਡਾਲਰ ਕਰ ਦਿੱਤੀ ਗਈ ਹੈ; ਅਤੇ ਓਵਰਵੇਟ ਵਾਲੇ ਸਾਮਾਨ ਦੀ ਫੀਸ 20 ਡਾਲਰ ਤੋਂ ਦੁੱਗਣੀ ਕਰ ਕੇ 40 ਡਾਲਰ ਕਰ ਦਿੱਤੀ ਗਈ ਹੈ।

ਸ਼ਾਰਟ ਹਾੱਲ : ਇੱਕ ਪ੍ਰੀ-ਪੇਡ ਬੈਗ ਹੁਣ 70 ਡਾਲਰ ਤੋਂ ਵੱਧ ਕੇ 95 ਡਾਲਰ ਹੈ; ਵਾਧੂ ਸਾਮਾਨ ਫੀਸ 45 ਡਾਲਰ ਤੋਂ ਵਧ ਕੇ 60 ਡਾਲਰ ਹੋ ਗਈ ਹੈ; ਅਤੇ ਓਵਰਵੇਟ ਬੈਗੇਜ ਦੀ ਦੀ ਫੀਸ 40 ਡਾਲਰ ਤੋਂ ਵਧ ਕੇ 80 ਡਾਲਰ ਹੋ ਗਈ ਹੈ।

ਲੌਂਗ ਹਾੱਲ : ਇੱਕ ਪ੍ਰੀ-ਪੇਡ ਬੈਗ ਲੈ ਕੇ ਜਾਣਾ ਹੁਣ 120 ਡਾਲਰ ਤੋਂ ਵੱਧ ਕੇ 160 ਡਾਲਰ ਹੋ ਗਿਆ ਹੈ; ਵਾਧੂ ਸਾਮਾਨ ਦੀ ਫੀਸ 150 ਡਾਲਰ ਤੋਂ ਵਧ ਕੇ 195 ਡਾਲਰ ਹੋ ਗਈ ਹੈ; ਅਤੇ ਜ਼ਿਆਦਾ ਭਾਰ ਵਾਲੇ ਸਾਮਾਨ ਦੀ ਫੀਸ 60 ਡਾਲਰ ਤੋਂ ਦੁੱਗਣੀ ਹੋ ਕੇ 120 ਡਾਲਰ ਹੋ ਗਈ ਹੈ।

ਮੁੱਖ ਗਾਹਕ ਅਤੇ ਵਿਕਰੀ ਅਧਿਕਾਰੀ ਲੀਨ ਗੇਰਾਗਟੀ ਨੇ ਕਿਹਾ ਕਿ ਚੁਣੌਤੀਪੂਰਨ ਆਰਥਿਕ ਮਾਹੌਲ ਕਾਰਨ ਏਅਰਲਾਈਨ ਨੇ ਪਿਛਲੇ ਹਫਤੇ 23 ਮਈ ਨੂੰ ਨਵੀਆਂ ਕੀਮਤਾਂ ਪੇਸ਼ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਪਾਲਤੂ ਜਾਨਵਰਾਂ ਨਾਲ ਹਵਾਈ ਸਫ਼ਰ ਕਰਨ ਲਈ 120 ਡਾਲਰ ਦੀ ਲਾਗਤ ਆਵੇਗੀ, ਚਾਹੇ ਉਹ ਕਿਸੇ ਵੀ ਆਕਾਰ ਦੇ ਹੋਣ। ਇਸ ਤੋਂ ਪਹਿਲਾਂ 25 ਕਿਲੋਗ੍ਰਾਮ ਤੱਕ ਦੇ ਪਾਲਤੂ ਜਾਨਵਰਾਂ ਲਈ ਫੀਸ 75 ਡਾਲਰ ਅਤੇ 25 ਕਿਲੋਗ੍ਰਾਮ ਤੋਂ ਵੱਧ ਦੇ ਪਾਲਤੂ ਜਾਨਵਰਾਂ ਲਈ 100 ਡਾਲਰ ਸੀ। ਇਸ ਤੋਂ ਪਹਿਲਾਂ ਘਰੇਲੂ ਹਵਾਈ ਕਿਰਾਏ ਵੀ ਫਰਵਰੀ ਵਿੱਚ 7.4 ਪ੍ਰਤੀਸ਼ਤ ਵਧੇ ਸਨ।

Leave a Comment