355,000 ਡਾਲਰ ’ਚ ਖ਼ਰੀਦੀ ਹਵੇਲੀ ਵਿਕੀ 80 ਮਿਲੀਅਨ ਡਾਲਰ ’ਚ, ਜਾਣੋ ਕਾਰਨ

ਮੈਲਬਰਨ: ਸਿਡਨੀ ਦੇ ਪੁਆਇੰਟ ਪਾਈਪਰ ‘ਚ ਸਥਿਤ ਰੌਕਲੇਹ ਨਾਂ ਦੀ ਇਕ ਹਵੇਲੀ 80 ਮਿਲੀਅਨ ਡਾਲਰ ’ਚ ਵੇਚੀ ਗਈ ਹੈ। ਇਹ ਘਰ ਅਸਲ ਵਿੱਚ ਵਾਲ ਰੰਡਲ ਵੱਲੋਂ 1978 ਵਿੱਚ 325,000 ਡਾਲਰ ’ਚ ਖਰੀਦਿਆ ਗਿਆ ਸੀ। ਉਸ ਸਮੇਂ ਸਿਡਨੀ ਵਿੱਚ ਔਸਤਨ ਮਕਾਨ ਦੀ ਕੀਮਤ ਲਗਭਗ 43,000 ਡਾਲਰ ਸੀ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਮਹਿੰਗਾ ਘਰ ਸੀ। 2024 ਵਿੱਚ ਸਿਡਨੀ ਵਿੱਚ ਔਸਤਨ ਮਕਾਨ ਦੀ ਕੀਮਤ ਲਗਭਗ 1.6 ਮਿਲੀਅਨ ਡਾਲਰ ਹੈ।ਬਾਅਦ ਵਿਚ ਇਹ ਪ੍ਰਾਪਰਟੀ ਰੰਡਲ ਦੀ ਧੀ ਫਿਲਿਪਾ ਹਾਰਵੇ-ਸਟਨ ਨੂੰ ਦੇ ਦਿੱਤੀ ਗਈ।

ਦਰਅਸਲ ਹਵੇਲੀ ਦੀ ਉੱਚ ਕੀਮਤ ਮੁੱਖ ਤੌਰ ’ਤੇ ਸਿਡਨੀ ਹਾਰਬਰ ਦੇ ਦੁਰਲੱਭ ਅਤੇ ਸ਼ਾਨਦਾਰ ਦ੍ਰਿਸ਼ਾਂ ਕਾਰਨ ਹੈ। ਏਨੀ ਉੱਚ ਕੀਮਤ ਦੇ ਬਾਵਜੂਦ, ਇਹ ਇਸ ਇਲਾਕੇ ’ਚ ਸਭ ਤੋਂ ਮਹਿੰਗਾ ਘਰ ਨਹੀਂ ਹੈ। ਸਭ ਤੋਂ ਮਹਿੰਗੇ ਘਰ ਦਾ ਖਿਤਾਬ ਉਇਗ ਲਾਜ ਨੂੰ ਜਾਂਦਾ ਹੈ, ਜਿਸ ਨੂੰ ਐਟਲਸੀਅਨ ਦੇ ਸਹਿ-ਸੰਸਥਾਪਕ ਸਕਾਟ ਫਰਕੁਹਰ ਨੂੰ 130 ਮਿਲੀਅਨ ਡਾਲਰ ਵਿੱਚ ਵੇਚਿਆ ਗਿਆ ਸੀ।

Leave a Comment