ਗੁਆਂਢੀ ਦੇਸ਼ ’ਚ ਜ਼ਮੀਨ ਖਿਸਕਣ ਕਾਰਨ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਮੈਲਬਰਨ: ਪਾਪੂਆ ਨਿਊ ਗਿਨੀ ਦੇ ਇਕ ਦੂਰ-ਦੁਰਾਡੇ ਪਿੰਡ ‘ਚ ਜ਼ਮੀਨ ਖਿਸਕਣ ਕਾਰਨ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਜ਼ਮੀਨ ਖਿਸਕਣ ਦੀ ਘਟਨਾ ਪੋਰਟ ਮੋਰਸਬੀ ਤੋਂ ਕਰੀਬ 600 ਕਿਲੋਮੀਟਰ ਉੱਤਰ-ਪੱਛਮ ‘ਚ ਏਂਗਾ ਸੂਬੇ ਦੇ ਇਕ ਪਿੰਡ ਕਾਓਕਲਾਮ ‘ਚ ਵਾਪਰੀ। ਵਸਨੀਕਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 100 ਤੋਂ ਵੱਧ ਹੋ ਸਕਦੀ ਹੈ, ਪਰ ਅਧਿਕਾਰੀਆਂ ਨੇ ਅਜੇ ਤੱਕ ਕਿਸੇ ਅੰਕੜੇ ਦੀ ਪੁਸ਼ਟੀ ਨਹੀਂ ਕੀਤੀ ਹੈ। ਵਸਨੀਕਾਂ ਵੱਲੋਂ ਫੇਸਬੁੱਕ ‘ਤੇ ਸਾਂਝੀ ਕੀਤੀ ਗਈ ਫੁਟੇਜ ਵਿੱਚ ਇੱਕ ਪਿੰਡ ਨੂੰ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਦਾ ਦਿਖਾਈ ਦੇ ਰਿਹਾ ਹੈ, ਜਿਸ ਦੇ ਕਿਨਾਰੇ ਗੱਡੀਆਂ ਖੜ੍ਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਜ਼ਮੀਨ ਖਿਸਕਣ ਦੀ ਘਟਨਾ ਅੱਜ ਸਵੇਰੇ 3 ਵਜੇ ਦੇ ਕਰੀਬ ਇਲਾਕੇ ਵਿੱਚ ਵਾਪਰੀ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਐਮਰਜੈਂਸੀ ਸੇਵਾਵਾਂ ਪਿੰਡ ਤੱਕ ਪਹੁੰਚ ਸਕੀਆਂ ਹਨ ਜਾਂ ਨਹੀਂ।

Leave a Comment